Amrit vele da Hukamnama Sri Darbar Sahib, Sri Amritsar, Ang  548, 17-Jan.-2019 ਸਲੋਕ ਮ: ੩ ॥   ਨਾਨਕ ਗਿਆਨੀ ਜਗੁ ਜੀਤਾ ਜਗਿ ਜੀਤਾ ਸਭੁ ਕੋਇ ॥   ਨਾਮੇ ਕਾਰਜ ਸਿਧਿ ਹੈ ਸਹਜੇ ਹੋਇ ਸੁ ਹੋਇ ॥   ਗੁਰਮਤਿ ਮਤਿ ਅਚਲੁ ਹੈ ਚਲਾਇ ਨ ਸਕੈ ਕੋਇ ॥   ਭਗਤਾ ਕਾ ਹਰਿ ਅੰਗੀਕਾਰੁ ਕਰੇ ਕਾਰਜੁ ਸੁਹਾਵਾ ਹੋਇ ॥   सलोक मः ३ ॥   नानक गिआनी जगु जीता जगि जीता सभु कोइ ॥   नामे कारज सिधि है सहजे होइ सु होइ ॥   गुरमति मति अचलु है चलाइ न सकै कोइ ॥   भगता का हरि अंगीकारु करे कारजु सुहावा होइ ॥   Shalok, Third Mehl:   O Nanak, the spiritually wise one has conquered all others.   Through the Name, his affairs are brought to perfection; whatever happens is by His Will.   Under Guru's Instruction, his mind is held steady; no one can make him waver.   The Lord makes His devotee His own, and his affairs are adjusted.   ਜਗਿ = ਜਗਤ ਨੇ। ਸਭੁ ਕੋਇ = ਹਰੇਕ ਜੀਵ ਨੂੰ। ਸਿਧਿ = ਸਫਲਤਾ, ਕਾਮਯਾਬੀ। ਕਾਰਜ ਸਿਧਿ = ਕਾਰਜ ਦੀ ਸਿੱਧੀ। ਅੰਗੀਕਾਰੁ = ਪੱਖ, ਸਹੈਤਾ। ਹੇ ਨਾਨਕ! ਗਿਆਨਵਾਨ ਮਨੁੱਖ ਨੇ ਸੰਸਾਰ ਨੂੰ (ਭਾਵ, ਮਾਇਆ ਦੇ ਮੋਹ ਨੂੰ) ਜਿੱਤ ਲਿਆ ਹੈ, (ਤੇ ਗਿਆਨੀ ਤੋਂ ਬਿਨਾ) ਹਰ ਇਕ ਮਨੁੱਖ ਨੂੰ ਸੰਸਾਰ ਨੇ ਜਿੱਤਿਆ ਹੈ, (ਗਿਆਨੀ ਦੇ) ਅਸਲੀ ਕਰਨ ਵਾਲੇ ਕੰਮ (ਭਾਵ, ਮਨੁੱਖਾ ਜਨਮ ਨੂੰ ਸਵਾਰਨ) ਦੀ ਸਫਲਤਾ ਨਾਮ ਜਪਣ ਨਾਲ ਹੀ ਹੁੰਦੀ ਹੈ ਉਸ ਨੂੰ ਇਉਂ ਜਾਪਦਾ ਹੈ ਕਿ ਜੋ ਕੁਝ ਹੋ ਰਿਹਾ ਹੈ, ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ। ਸਤਿਗੁਰੂ ਦੀ ਮੱਤ ਤੇ ਤੁਰਿਆਂ (ਗਿਆਨੀ ਮਨੁੱਖ ਦੀ) ਮੱਤ ਪੱਕੀ ਹੋ ਜਾਂਦੀ ਹੈ, ਕੋਈ (ਮਾਇਕ ਵਿਹਾਰ) ਉਸ ਨੂੰ ਡੁਲਾ ਨਹੀਂ ਸਕਦਾ (ਉਸ ਨੂੰ ਨਿਸਚਾ ਹੁੰਦਾ ਹੈ ਕਿ) ਪ੍ਰਭੂ ਭਗਤਾਂ ਦਾ ਸਾਥ ਨਿਭਾਉਂਦਾ ਹੈ (ਤੇ ਉਹਨਾਂ ਦਾ ਹਰੇਕ) ਕੰਮ ਰਾਸ ਆ ਜਾਂਦਾ ਹੈ। हे नानक! ज्ञानवान मनुख ने संसार के  (माया के मोह को) जीत लिया है, (और ज्ञान के बिना) हरेक मनुख को संसार ने जीता है, (ज्ञानी के )असली करने वाले काम (भाव-मनुख जनम को सवारने वाले काम) की सफलता नाम जपने से ही होती है उस को यह लगता है की जो कुछ हो रहा है, प्रभु की रजा में हो रहा है। सतगुरु की बुद्धि पर चलने से (ज्ञानी मनुख की) बुद्धि पक्की हो जाती है, कोई (माया-आदिक  विहार) उस को डुला नहीं सकता (उस को निश्चय होता है की) प्रभु भगतों का साथ निभाने से (उनका हरेक काम) रास हो जाता है। ( Waheguru Ji Ka Khalsa, Waheguru Ji Ki Fathe ) ਗੱਜ-ਵੱਜ ਕੇ ਫਤਹਿ ਬੁਲਾਓ ਜੀ ! ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !


Comments

Popular posts from this blog

Amritvele da Hukamnana Sir Darbar Sahib, Sri Amritsar, Ang 871, 06-Mar-2019 www.facebook.com/HukamnamaSriDarbarSahibSriAmritsar ਗੋਂਡ ॥ ਖਸਮੁ ਮਰੈ ਤਉ ਨਾਰਿ ਨ ਰੋਵੈ ॥ ਉਸੁ ਰਖਵਾਰਾ ਅਉਰੋ ਹੋਵੈ ॥ ਰਖਵਾਰੇ ਕਾ ਹੋਇ ਬਿਨਾਸ ॥ ਆਗੈ ਨਰਕੁ ਈਹਾ ਭੋਗ ਬਿਲਾਸ ॥੧॥ ਏਕ ਸੁਹਾਗਨਿ ਜਗਤ ਪਿਆਰੀ ॥ ਸਗਲੇ ਜੀਅ ਜੰਤ ਕੀ ਨਾਰੀ ॥੧॥ ਰਹਾਉ ॥ गोंड ॥ खसमु मरै तउ नारि न रोवै ॥ उसु रखवारा अउरो होवै ॥ रखवारे का होइ बिनास ॥ आगै नरकु ईहा भोग बिलास ॥१॥ एक सुहागनि जगत पिआरी ॥ सगले जीअ जंत की नारी ॥१॥ रहाउ ॥ Gond: When her husband dies, the woman does not cry. Someone else becomes her protector. When this protector dies, he falls into the world of hell hereafter, for the sexual pleasures he enjoyed in this world. ||1|| The world loves only the one bride, Maya. She is the wife of all beings and creatures. ||1||Pause|| ਖਸਮ = ਮਾਲਕ, ਮਨੁੱਖ। ਨਾਰਿ = ਮਾਇਆ। ਈਹਾ = ਇੱਥੇ, ਇਸ ਜੀਵਨ ਵਿਚ।੧। (ਇਸ ਮਾਇਆ ਨੂੰ ਇਸਤ੍ਰੀ ਬਣਾ ਕੇ ਰੱਖਣ ਵਾਲਾ) ਮਨੁੱਖ (ਆਖ਼ਰ) ਮਰ ਜਾਂਦਾ ਹੈ, ਇਹ (ਮਾਇਆ) ਵਹੁਟੀ (ਉਸ ਦੇ ਮਰਨ ਤੇ) ਰੋਂਦੀ ਭੀ ਨਹੀਂ, ਕਿਉਂਕਿ ਇਸ ਦਾ ਰਾਖਾ (ਖਸਮ) ਕੋਈ ਧਿਰ ਹੋਰ ਬਣ ਜਾਂਦਾ ਹੈ (ਸੋ, ਇਹ ਕਦੇ ਭੀ ਰੰਡੀ ਨਹੀਂ ਹੁੰਦੀ)। (ਇਸ ਮਾਇਆ ਦਾ) ਰਾਖਾ ਮਰ ਜਾਂਦਾ ਹੈ, ਮਨੁੱਖ ਇੱਥੇ ਇਸ ਮਾਇਆ ਦੇ ਭੋਗਾਂ (ਵਿਚ ਮਸਤ ਰਹਿਣ) ਕਰਕੇ ਅਗਾਂਹ (ਆਪਣੇ ਲਈ) ਨਰਕ ਸਹੇੜਦਾ ਹੈ।੧। (ਇਹ ਮਾਇਆ) ਇਕ ਐਸੀ ਸੁਹਾਗਣ ਨਾਰ ਹੈ ਜਿਸ ਨੂੰ ਸਾਰਾ ਜਗਤ ਪਿਆਰ ਕਰਦਾ ਹੈ, ਸਾਰੇ ਜੀਆ ਜੰਤ ਇਸ ਨੂੰ ਆਪਣੀ ਇਸਤ੍ਰੀ ਬਣਾ ਕੇ ਰੱਖਣਾ ਚਾਹੁੰਦੇ ਹਨ (ਆਪਣੇ ਵੱਸ ਵਿਚ ਰੱਖਣਾ ਚਾਹੁੰਦੇ ਹਨ)੧।ਰਹਾਉ। (इस माया को स्त्री बना कर रखने वाला) मनुख (आखिर) मर जाता है, यह (माया) पत्नी (उस के मरने पर) रोती भी नहीं, क्योंकि इस का राखा (खसम) कोई और बन जाता है (इसलिए यह कभी रंडी (विधवा) नहीं होती (इस माया का राखा मर जाता है, मनुख यहाँ इस माया के भोगों (में मस्त रहने) के कारण) आगे (अपने लिए) और नरक सहेड़ लेता है।१। (यह माया) एक ऐसी सुहागन नारी है जिस को सारा जगत प्यार करता है, सभी जिव जंत इस को अपनी स्त्री बना कर रखना चाहते हैं (अपने बस में रखन चाहते हैं) I१Iਰਹਾਉ। www.facebook.com/GurbaniThoughtOfTheDay ( Waheguru Ji Ka Khalsa, Waheguru Ji Ki Fathe ) ਗੱਜ-ਵੱਜ ਕੇ ਫਤਹਿ ਬੁਲਾਓ ਜੀ ! ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !!