Very Motivational Story.
ਰਾਂਕਾ ਬਾਂਕਾ
ਮਹਾਰਾਸ਼ਟਰ ਦੀ ਇਕ ਪ੍ਰਾਚੀਨ ਗਾਥਾ ਹੈ ਕਿ ਪੰਡਰਪੁਰ ਵਿਚ ਇਕ ਪਿਆਰੀ ਆਤਮਾ ਨੇ ਰਾਂਕਾ ਦੀ ਸੂਰਤ ਵਿਚ ਜਨਮ ਲਿਆ ਸੀ। ਬਾਲ ਰਾਂਕਾ ਵਿਚ ਵੀ ਜ਼ਿੰਦਗੀ ਦਾ ਸਹਿਜ ਸਵੀਕਾਰ ਸੀ। ਏਨਾ - ਕਿ ਘਰ ਦੀ ਗ਼ਰੀਬੀ ਉਹਨੂੰ ਰੋਜ਼ ਜੰਗਲ ਦੇ ਰਾਹ ਪਾ ਦੇਂਦੀ ਸੀ, ਸੁੱਕੀਆਂ ਲੱਕੜਾਂ ਲੱਭਣ ਵਾਸਤੇ। ਉਹਨੂੰ ਇੱਕੋ ਕਾਰ ਸੀ - ਜੰਗਲ ਵਿੱਚੋਂ ਸੁੱਕੀਆਂ ਲਕੜਾਂ ਲੈ ਕੇ ਆਉਣੀਆਂ ਤੇ ਮੰਡੀ ਵਿਚ ਦੇਣੀਆਂ। ਇਹੀ ਕਾਰ ਰੋਜ ਦੀ ਰੋਟੀ ਦਾ ਰਾਹ ਸੀ...
ਜਵਾਨ ਹੋਇਆ ਤਾਂ ਜਿਹੜੀ ਸੁੰਦਰੀ ਪਤਨੀ ਦੀ ਸੂਰਤ ਵਿਚ ਘਰ ਆਈ - ਉਹ ਬਾਂਕਾ ਸੀ। ਤੇ ਹੁਣ ਉਹ ਦੋਵੇਂ ਹੱਸਦੇ-ਗੌਂਦੇ ਜੰਗਲ ਵਿਚ ਜਾਂਦੇ, ਵਣ ਦੇ ਰੁੱਖਾਂ ਵਿਚ ਪੌਣ ਵਾਂਗ ਰੁਮਕਦੇ ਤੇ ਫੇਰ ਲੱਕੜਾਂ ਚੁਣਦੇ, ਬੰਨ੍ਹਦੇ, ਸਿਰਾਂ 'ਤੇ ਰੱਖਦੇ, ਪਿੰਡ ਨੂੰ ਪਰਤਦੇ...
ਇਕ ਵਾਰ ਉਹ ਦੋਵੇਂ ਇੰਜ ਹੀ ਪਰਤ ਰਹੇ ਸਨ - ਕਿ ਅੱਗੇ-ਅੱਗੇ ਤੁਰਦੇ ਰਾਂਕਾ ਨੂੰ ਰਾਹ ਦੀ ਡੰਡੀ ਉੱਤੇ ਮੋਹਰਾਂ ਦੀ ਭਰੀ ਇਕ ਥੈਲੀ ਦਿਸ ਪਈ। ਰਾਂਕਾ ਨੇ ਛੇਤੀ ਨਾਲ ਸਿਰ ਦਾ ਗੱਠਰ ਪਾਸੇ ਰੱਖ ਕੇ ਥੋੜ੍ਹੀ ਜਿਹੀ ਜ਼ਮੀਨ ਖੋਦੀ ਤੇ ਥੈਲੀ ਨੂੰ ਉਹਦੇ ਵਿਚ ਰੱਖ ਕੇ ਉਹਨੂੰ ਮਿੱਟੀ ਨਾਲ ਢਕ ਦਿੱਤਾ ਪਰ ਅਜੇ ਉਹਨੇ ਉੱਠ ਕੇ ਲੱਕੜਾਂ ਸਿਰ 'ਤੇ ਨਹੀਂ ਸਨ ਰੱਖੀਆਂ ਕਿ ਬਾਂਕਾ ਵੀ ਅੱਪੜ ਗਈ - ਪੁੱਛਣ ਲੱਗੀ - ਇਹ ਕੀ ਕਰ ਰਹੇ ਹੋ ਰਾਂਕਾ?
ਰਾਂਕਾ ਚੁੱਪ ਜਿਹਾ ਹੋ ਗਿਆ ਪਰ ਸੱਚ ਤੋਂ ਸਿਵਾਏ ਕੁਝ ਬੋਲ ਨਹੀਂ ਸੀ ਸਕਦਾ, ਇਸ ਲਈ ਕਹਿਣਾ ਪਿਆ - ''ਬਾਂਕਾ! ਤੂੰ ਅੱਲ੍ਹੜ ਏਂ ਏਥੇ ਮੋਹਰਾਂ ਦੀ ਇਕ ਥੈਲੀ ਸੀ, ਉਸੇ ਨੂੰ ਮਿੱਟੀ ਵਿਚ ਲੁਕਾ ਰਿਹਾ ਹਾਂ ਕਿ ਉਹ ਵੇਖ ਕੇ ਕਿਤੇ ਤੇਰਾ ਮਨ ਨਾ ਭਰਮਾ ਜਾਏ...''
ਕਹਿੰਦੇ ਹਨ - ਉਸ ਵੇਲੇ ਬਾਂਕਾ ਬੜੀ ਹੱਸੀ। ਹੱਸਦੀ ਜਾਏ। ਰਾਂਕਾ ਨੇ ਪੁੱਛਿਆ - ਇਹ ਹਾਸਾ ਕੀ ਏ ਬਾਂਕਾ? ਉਹ ਕਹਿਣ ਲੱਗੀ - ''ਹੱਸ ਰਹੀ ਹਾਂ, ਇਹ ਵੇਖ ਕੇ ਕਿ ਤੂੰ ਮਿੱਟੀ ਨੂੰ ਮਿੱਟੀ ਵਿਚ ਲੁਕਾ ਰਿਹਾ ਏਂ।''
ਰਾਂਕਾ ਤਿਆਗੀ ਸੀ, ਵਿਰਾਗੀ ਸੀ ਪਰ ਤਿਆਗ ਵਿਚ ਵੀ ਕਰਤਾ ਦਾ ਭਾਵ ਬਣਿਆ ਰਹਿੰਦਾ ਹੈ, ਵਿਰਾਗ ਵਿਚ ਰਾਗ ਦਾ ਚੇਤਾ ਬਣਿਆ ਰਹਿੰਦਾ ਹੈ ਪਰ ਬਾਂਕਾ ਤਿਆਗ ਤੇ ਵਿਰਾਗ ਤੋਂ ਪਾਰ ਹੋ ਚੁੱਕੀ ਸੀ - ਉਹਦੇ ਲਈ ਸੋਨਾ ਤੇ ਮਿੱਟੀ ਇੱਕੋ ਅਰਥ ਵਾਲੇ ਹੋ ਚੁੱਕੇ ਸਨ - ਤੇ ਉਸ ਵੇਲੇ ਉਤਰਦੇ ਸੂਰਜ ਦੀ ਲਾਲੀ ਨੇ ਜਿਸ ਤਰ੍ਹਾਂ ਉਹਦਾ ਮੱਥਾ ਰੰਗ ਦਿੱਤਾ ਹੋਇਆ ਸੀ, ਰਾਂਕਾ ਕੋਲੋਂ ਉਹਦੀ ਝਾਲ ਨਾ ਝੱਲੀ ਗਈ ਤੇ ਉਹਨੇ ਬਾਂਕਾ ਨੂੰ ਇਸ ਤਰ੍ਹਾਂ ਗਲ਼ ਲਾਇਆ, ਜਿਵੇਂ ਪੂਰੇ ਵਜੂਦ ਨਾਲ ਉਹਨੂੰ ਨਮਸਕਾਰ ਕਰ ਰਿਹਾ ਹੋਵੇ...
(ਨਾਗਮਣੀ, ਅਗਸਤ 1997, ਅੰਕ - 376)

Comments