Skip to main content
੧੪-੦੨-੧੯ ਹੁਕਮਨਾਮਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਬਸੰਤੁ ਮਹਲਾ ੩ ॥ ਤਿਨ੍ਹ੍ਹ ਬਸੰਤੁ ਜੋ ਹਰਿ ਗੁਣ ਗਾਇ ॥ ਪੂਰੈ ਭਾਗਿ ਹਰਿ ਭਗਤਿ ਕਰਾਇ ॥੧॥ ਇਸੁ ਮਨ ਕਉ ਬਸੰਤ ਕੀ ਲਗੈ ਨ ਸੋਇ ॥ ਇਹੁ ਮਨੁ ਜਲਿਆ ਦੂਜੈ ਦੋਇ ॥੧॥ ਰਹਾਉ ॥ ਇਹੁ ਮਨੁ ਧੰਧੈ ਬਾਂਧਾ ਕਰਮ ਕਮਾਇ ॥ ਮਾਇਆ ਮੂਠਾ ਸਦਾ ਬਿਲਲਾਇ ॥੨॥ ਇਹੁ ਮਨੁ ਛੂਟੈ ਜਾਂ ਸਤਿਗੁਰੁ ਭੇਟੈ ॥ ਜਮਕਾਲ ਕੀ ਫਿਰਿ ਆਵੈ ਨ ਫੇਟੈ ॥੩॥ ਇਹੁ ਮਨੁ ਛੂਟਾ ਗੁਰਿ ਲੀਆ ਛਡਾਇ ॥ ਨਾਨਕ ਮਾਇਆ ਮੋਹੁ ਸਬਦਿ ਜਲਾਇ ॥੪॥੪॥੧੬॥ ਅੰਗ-੧੧੭੬ __________ बसंतु महला ३ ॥ तिन्ह बसंतु जो हरि गुण गाइ ॥ पूरै भागि हरि भगति कराइ ॥१॥ इसु मन कउ बसंत की लगै न सोइ ॥ इहु मनु जलिआ दूजै दोइ ॥१॥ रहाउ ॥ इहु मनु धंधै बांधा करम कमाइ ॥ माइआ मूठा सदा बिललाइ ॥२॥ इहु मनु छूटै जां सतिगुरु भेटै ॥ जमकाल की फिरि आवै न फेटै ॥३॥ इहु मनु छूटा गुरि लीआ छडाइ ॥ नानक माइआ मोहु सबदि जलाइ ॥४॥४॥१६॥ अंग-११७६ _________ ਬਸੰਤ ਤੀਜੀ ਪਾਤਿਸ਼ਾਹੀ। ਕੇਵਲ ਉਹਨਾਂ ਲਈ ਹੀ ਬਹਾਰ ਰੁੱਤ ਹੈ ਜੋ ਵਾਹਿਗੁਰੂ ਦੀ ਮਹਿਮਾ ਗਾਇਨ ਕਰਦੇ ਹਨ। ਪੂਰਨ ਚੰਗੇ ਨਸੀਬਾਂ ਰਾਹੀਂ ਵਾਹਿਗੁਰੂ ਦੀ ਪ੍ਰੇਮ ਮਈ ਉਪਾਸ਼ਨਾ ਕੀਤੀ ਜਾਂਦੀ ਹੈ। ਇਸ ਮਨੂਏ ਨੂੰ ਈਸ਼ਵਰੀ ਅਨੰਦ ਦੀ ਖਬਰ ਤੱਕ ਨਹੀਂ। ਇਸ ਮਨੂਏ ਨੂੰ ਦੁਚਿਤੇਪਣ ਅਤੇ ਦਵੈਤ ਭਾਵ ਨੇ ਸਾੜ ਸੁੱਟਿਆ ਹੈ। ਠਹਿਰਾਉ। ਸੰਸਾਰੀ ਵਿਹਾਰਾਂ ਅੰਦਰ ਜਕੜਿਆ ਹੋਇਆ ਇਹ ਮਨੂਆ ਮੰਦੇ ਅਮਲ ਕਰਦਾ ਹੈ। ਮੋਹਨੀ ਦਾ ਠੱਗਿਆ ਹੋਇਆ, ਇਹ ਹਮੇਸ਼ਾਂ ਵਿਰਲਾਪ ਕਰਦਾ ਹੈ। ਜਦ ਸੱਚੇ ਗੁਰਾਂ ਨਾਲ ਮਿਲ ਜਾਂਦਾ ਹੈ ਤਾਂ ਇਹ ਮਨੂਆ ਬੰਦਖਲਾਸ ਹੋ ਜਾਂਦਾ ਹੈ। ਇਹ ਤਦ ਮੌਤ ਦੇ ਫ਼ਰਿਸ਼ਤੇ ਦੀ ਮਾਰ ਹੇਠਾਂ ਨਹੀਂ ਆਉਂਦਾ। ਜਦ ਗੁਰੂ ਜੀ ਇਸ ਨੂੰ ਬੰਦਖਾਸ ਕਰਾਉਂਦੇ ਹਨ, ਤਦ ਇਹ ਮਨੂਆ ਖਲਾਸੀ ਪਾ ਜਾਂਦਾ ਹੈ। ਨਾਨਕ ਸੁਆਮੀ ਦੇ ਨਾਮ ਦੇ ਰਾਹੀਂ ਸੰਸਾਰੀ ਪਦਾਰਥਾਂ ਦੀ ਲਗਨ ਸੜ ਜਾਂਦੀ ਹੈ। _________ Basant, Third Mehl: They alone are in the spring season, who sing the Glorious Praises of the Lord.They come to worship the Lord with devotion, through their perfect destiny. ||1|| This mind is not even touched by spring.This mind is burnt by duality and double-mindedness. ||1||Pause|| This mind is entangled in worldly affairs, creating more and more karma. Enchanted by Maya, it cries out in suffering forever. ||2|| This mind is released, only when it meets with the True Guru.Then, it does not suffer beatings by the Messenger of Death. ||3|| This mind is released, when the Guru emancipates it. O Nanak, attachment to Maya is burnt away through the Word of the Shabad. ||4||4||16|| ________ 🌹🌹🌹🌹🌹🌹 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🌹🌹🌹🌹🌹🌹
Popular posts from this blog
Comments