Amrit vele da Hukamnama Sri Darbar Sahib Sri Amritsar, Ang 653, 08-Sep-2019 www.facebook.com/hukamnamaSriDarbarSahibSriAmritsar ਸਲੋਕੁ ਮ: ੪ ॥ ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥ ਨਾਮੋ ਚਿਤਵੈ ਨਾਮੁ ਪੜੈ ਨਾਮਿ ਰਹੈ ਲਿਵ ਲਾਇ ॥ ਨਾਮੁ ਪਦਾਰਥੁ ਪਾਇਆ ਚਿੰਤਾ ਗਈ ਬਿਲਾਇ ॥ ਸਤਿਗੁਰਿ ਮਿਲਿਐ ਨਾਮੁ ਊਪਜੈ ਤਿਸਨਾ ਭੁਖ ਸਭ ਜਾਇ ॥ ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ ॥੧॥ सलोकु मः ४ ॥ गुरमुखि अंतरि सांति है मनि तनि नामि समाइ ॥ नामो चितवै नामु पड़ै नामि रहै लिव लाइ ॥ नामु पदारथु पाइआ चिंता गई बिलाइ ॥ सतिगुरि मिलिऐ नामु ऊपजै तिसना भुख सभ जाइ ॥ नानक नामे रतिआ नामो पलै पाइ ॥१॥ Shalok, Fourth Mehl: Within the Gurmukh is peace and tranquility; his mind and body are absorbed in the Naam, the Name of the Lord. He contemplates the Naam, he studies the Naam, and he remains lovingly absorbed in the Naam. He obtains the treasure of the Naam, and his anxiety is dispelled. Meeting with the Guru, the Naam wells up, and his thirst and hunger are completely relieved. O Nanak, imbued with the Naam, he gathers in the Naam. ||1|| ਮਨਿ ਤਨਿ = ਮਨ ਨਾਲ ਤੇ ਸਰੀਰ ਨਾਲ। ਨਾਮਿ = ਨਾਮ ਵਿਚ। ਨਾਮੋ = ਨਾਮ ਹੀ। ਬਿਲਾਇ ਗਈ = ਦੂਰ ਹੋ ਗਈ। ਪਲੈ ਪਾਇ = ਮਿਲਦਾ ਹੈ।੧। ਜੇ ਮਨੁੱਖ ਸਤਿਗੁਰੂ ਦੇ ਸਨਮੁਖ ਹੈ ਉਸ ਦੇ ਅੰਦਰ ਠੰਢ ਹੈ ਤੇ ਉਹ ਮਨੋਂ ਤਨੋਂ ਨਾਮ ਵਿਚ ਲੀਨ ਰਹਿੰਦੀ ਹੈ; ਉਹ ਨਾਮ ਹੀ ਚਿਤਾਰਦਾ ਹੈ, ਨਾਮ ਹੀ ਪੜ੍ਹਦਾ ਹੈ ਤੇ ਨਾਮ ਵਿਚ ਹੀ ਬ੍ਰਿਤੀ ਜੋੜੀ ਰੱਖਦਾ ਹੈ; ਨਾਮ (ਰੂਪ) ਸੁੰਦਰ ਵਸਤ ਲੱਭ ਕੇ ਉਸ ਦੀ ਚਿੰਤਾ ਦੂਰ ਹੋ ਜਾਂਦੀ ਹੈ। ਜੇ ਗੁਰੂ ਮਿਲ ਪਏ ਤਾਂ ਨਾਮ (ਹਿਰਦੇ ਵਿਚ) ਪੁੰਗਰਦਾ ਹੈ, ਤ੍ਰਿਸ਼ਨਾ ਦੂਰ ਹੋ ਜਾਂਦੀ ਹੈ (ਮਾਇਆ ਦੀ) ਭੁੱਖ ਸਾਰੀ ਦੂਰ ਹੋ ਜਾਂਦੀ ਹੈ। ਹੇ ਨਾਨਕ! ਨਾਮ ਵਿਚ ਰੰਗੇ ਜਾਣ ਕਰਕੇ ਨਾਮ ਹੀ (ਹਿਰਦੇ-ਰੂਪ) ਪੱਲੇ ਵਿਚ ਉੱਕਰਿਆ ਜਾਂਦਾ ਹੈ।੧। अर्थ :- अगर मनुख सतगुर के सन्मुख है और उसका अंतर शांत है ठंडा है और वह मन से तन से नाम में लीन रहता है; प्रभु के नाम को ही याद रखता है, नाम ही पड़ता है और नाम में ही बिरती जोड़ कर रखता है; नाम (रूप) सुंदर वस्तु प्राप्त कर के उस की सारी चिंता दूर हो जाती है। अगर गुरु मिल जाये तो नाम (हृदय में पैदा होता है, तृष्णा दूर हो जाती है। (माया की) भूख दूर हो जाती है। हे नानक! नाम में रंगे जाने के कारण ही (ह्रदय-रूप) पल्ले में उघड आता है।१। Www.facebook.com/GurbaniThoughtOfTheDay ( Waheguru Ji Ka Khalsa, Waheguru Ji Ki Fathe ) ਗੱਜ-ਵੱਜ ਕੇ ਫਤਹਿ ਬੁਲਾਓ ਜੀ ! ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !!


Comments

Popular posts from this blog

Amritvele da Hukamnana Sir Darbar Sahib, Sri Amritsar, Ang 871, 06-Mar-2019 www.facebook.com/HukamnamaSriDarbarSahibSriAmritsar ਗੋਂਡ ॥ ਖਸਮੁ ਮਰੈ ਤਉ ਨਾਰਿ ਨ ਰੋਵੈ ॥ ਉਸੁ ਰਖਵਾਰਾ ਅਉਰੋ ਹੋਵੈ ॥ ਰਖਵਾਰੇ ਕਾ ਹੋਇ ਬਿਨਾਸ ॥ ਆਗੈ ਨਰਕੁ ਈਹਾ ਭੋਗ ਬਿਲਾਸ ॥੧॥ ਏਕ ਸੁਹਾਗਨਿ ਜਗਤ ਪਿਆਰੀ ॥ ਸਗਲੇ ਜੀਅ ਜੰਤ ਕੀ ਨਾਰੀ ॥੧॥ ਰਹਾਉ ॥ गोंड ॥ खसमु मरै तउ नारि न रोवै ॥ उसु रखवारा अउरो होवै ॥ रखवारे का होइ बिनास ॥ आगै नरकु ईहा भोग बिलास ॥१॥ एक सुहागनि जगत पिआरी ॥ सगले जीअ जंत की नारी ॥१॥ रहाउ ॥ Gond: When her husband dies, the woman does not cry. Someone else becomes her protector. When this protector dies, he falls into the world of hell hereafter, for the sexual pleasures he enjoyed in this world. ||1|| The world loves only the one bride, Maya. She is the wife of all beings and creatures. ||1||Pause|| ਖਸਮ = ਮਾਲਕ, ਮਨੁੱਖ। ਨਾਰਿ = ਮਾਇਆ। ਈਹਾ = ਇੱਥੇ, ਇਸ ਜੀਵਨ ਵਿਚ।੧। (ਇਸ ਮਾਇਆ ਨੂੰ ਇਸਤ੍ਰੀ ਬਣਾ ਕੇ ਰੱਖਣ ਵਾਲਾ) ਮਨੁੱਖ (ਆਖ਼ਰ) ਮਰ ਜਾਂਦਾ ਹੈ, ਇਹ (ਮਾਇਆ) ਵਹੁਟੀ (ਉਸ ਦੇ ਮਰਨ ਤੇ) ਰੋਂਦੀ ਭੀ ਨਹੀਂ, ਕਿਉਂਕਿ ਇਸ ਦਾ ਰਾਖਾ (ਖਸਮ) ਕੋਈ ਧਿਰ ਹੋਰ ਬਣ ਜਾਂਦਾ ਹੈ (ਸੋ, ਇਹ ਕਦੇ ਭੀ ਰੰਡੀ ਨਹੀਂ ਹੁੰਦੀ)। (ਇਸ ਮਾਇਆ ਦਾ) ਰਾਖਾ ਮਰ ਜਾਂਦਾ ਹੈ, ਮਨੁੱਖ ਇੱਥੇ ਇਸ ਮਾਇਆ ਦੇ ਭੋਗਾਂ (ਵਿਚ ਮਸਤ ਰਹਿਣ) ਕਰਕੇ ਅਗਾਂਹ (ਆਪਣੇ ਲਈ) ਨਰਕ ਸਹੇੜਦਾ ਹੈ।੧। (ਇਹ ਮਾਇਆ) ਇਕ ਐਸੀ ਸੁਹਾਗਣ ਨਾਰ ਹੈ ਜਿਸ ਨੂੰ ਸਾਰਾ ਜਗਤ ਪਿਆਰ ਕਰਦਾ ਹੈ, ਸਾਰੇ ਜੀਆ ਜੰਤ ਇਸ ਨੂੰ ਆਪਣੀ ਇਸਤ੍ਰੀ ਬਣਾ ਕੇ ਰੱਖਣਾ ਚਾਹੁੰਦੇ ਹਨ (ਆਪਣੇ ਵੱਸ ਵਿਚ ਰੱਖਣਾ ਚਾਹੁੰਦੇ ਹਨ)੧।ਰਹਾਉ। (इस माया को स्त्री बना कर रखने वाला) मनुख (आखिर) मर जाता है, यह (माया) पत्नी (उस के मरने पर) रोती भी नहीं, क्योंकि इस का राखा (खसम) कोई और बन जाता है (इसलिए यह कभी रंडी (विधवा) नहीं होती (इस माया का राखा मर जाता है, मनुख यहाँ इस माया के भोगों (में मस्त रहने) के कारण) आगे (अपने लिए) और नरक सहेड़ लेता है।१। (यह माया) एक ऐसी सुहागन नारी है जिस को सारा जगत प्यार करता है, सभी जिव जंत इस को अपनी स्त्री बना कर रखना चाहते हैं (अपने बस में रखन चाहते हैं) I१Iਰਹਾਉ। www.facebook.com/GurbaniThoughtOfTheDay ( Waheguru Ji Ka Khalsa, Waheguru Ji Ki Fathe ) ਗੱਜ-ਵੱਜ ਕੇ ਫਤਹਿ ਬੁਲਾਓ ਜੀ ! ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !!