AMRITVELE DA HUKAMNAMA SRI DARBAR SAHIB SRI AMRITSAR, ANG 557, 24-Sep-2019 www.facebook.com/HukamnamaSriDarbarSahibSriAmritsar ਵਡਹੰਸੁ ਮਹਲਾ ੧ ਘਰੁ ੨ ॥ ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ ॥ ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ ॥ ਤੇਰੇ ਦਰਸਨ ਵਿਟਹੁ ਖੰਨੀਐ ਵੰਞਾ ਤੇਰੇ ਨਾਮ ਵਿਟਹੁ ਕੁਰਬਾਣੋ ॥ ਜਾ ਤੂ ਤਾ ਮੈ ਮਾਣੁ ਕੀਆ ਹੈ ਤੁਧੁ ਬਿਨੁ ਕੇਹਾ ਮੇਰਾ ਮਾਣੋ ॥ वडहंसु महला १ घरु २ ॥ मोरी रुण झुण लाइआ भैणे सावणु आइआ ॥ तेरे मुंध कटारे जेवडा तिनि लोभी लोभ लुभाइआ ॥ तेरे दरसन विटहु खंनीऐ वंञा तेरे नाम विटहु कुरबाणो ॥ जा तू ता मै माणु कीआ है तुधु बिनु केहा मेरा माणो ॥ Wadahans, First Mehl, Second House: The peacocks are singing so sweetly, O sister; the rainy season of Saawan has come. Your beauteous eyes are like a string of charms, fascinating and enticing the soul-bride. I would cut myself into pieces for the Blessed Vision of Your Darshan; I am a sacrifice to Your Name. I take pride in You; without You, what could I be proud of? ਮੋਰੀ = ਮੋਰਾਂ ਨੇ। ਰੁਣਝੁਣ = ਮਿੱਠਾ ਗੀਤ। ਲਾਇਆ = ਸ਼ੁਰੂ ਕੀਤਾ। ਤੇਰੇ = (ਹੇ ਪ੍ਰਭੂ!) ਤੇਰੇ ਇਹ ਕੁਦਰਤੀ ਦ੍ਰਿੱਸ਼। ਮੁੰਧ = ਇਸਤ੍ਰੀ। ਕਟਾਰੇ = ਕਟਾਰ। ਜੇਵਡਾ = ਜੇਵੜਾ, ਫਾਹੀ। ਤਿਨਿ = (ਕੁਦਰਤਿ ਦੇ) ਇਸ (ਸੁਹਾਵਣੇ ਸਰੂਪ) ਨੇ। ਲੁਭਾਇਆ = ਮੋਹ ਲਿਆ ਹੈ। ਦਰਸਨ ਵਿਟਹੁ = ਇਸ ਸੋਹਣੇ ਸਰੂਪ ਤੋਂ ਜੋ ਹੁਣ ਦਿੱਸ ਰਿਹਾ ਹੈ। ਖੰਨੀਐ ਵੰਞਾ = ਮੈਂ ਟੋਟੇ ਟੋਟੇ ਹੁੰਦਾ ਹਾਂ। ਜਾ ਤੂ = ਚੂੰਕਿ ਤੂੰ (ਇਸ ਕੁਦਰਤਿ ਵਿਚ ਮੈਨੂੰ ਦਿੱਸ ਰਿਹਾ ਹੈਂ)। ਮੈਂ ਮਾਣੁ ਕੀਆ ਹੈ = ਮੈਂ ਇਹ ਆਖਣ ਦਾ ਹੌਸਲਾ ਕੀਤਾ ਹੈ ਕਿ ਤੇਰੀ ਇਹ ਕੁਦਰਤਿ ਸੁਹਾਵਣੀ ਹੈ)। ਹੇ ਭੈਣ! ਸਾਵਨ (ਦਾ ਮਹੀਨਾ) ਆ ਗਿਆ ਹੈ (ਸਾਵਨ ਦੀਆਂ ਕਾਲੀਆਂ ਘਟਾਂ ਵੇਖ ਕੇ ਸੋਹਣੇ) ਮੋਰਾਂ ਨੇ ਮਿੱਠੇ ਗੀਤ ਸ਼ੁਰੂ ਕਰ ਦਿੱਤੇ ਹਨ (ਤੇ ਪੈਲਾਂ ਪਾਣੀਆਂ ਸ਼ੁਰੂ ਕਰ ਦਿੱਤੀਆਂ ਹਨ)। (ਹੇ ਪ੍ਰਭੂ!) ਤੇਰੀ ਇਹ ਸੋਹਣੀ ਕੁਦਰਤਿ ਮੈਂ ਜੀਵ-ਇਸਤ੍ਰੀ ਵਾਸਤੇ, ਮਾਨੋ, ਕਟਾਰ ਹੈ (ਜੋ ਮੇਰੇ ਅੰਦਰ ਬਿਰਹੋਂ ਦੀ ਚੋਟ ਲਾ ਰਹੀ ਹੈ) ਫਾਹੀ ਹੈ, ਇਸ ਨੇ ਮੈਨੂੰ ਤੇਰੇ ਦੀਦਾਰ ਦੀ ਪ੍ਰੇਮਣ ਨੂੰ ਮੋਹ ਲਿਆ ਹੈ (ਤੇ ਮੈਨੂੰ ਤੇਰੇ ਚਰਨਾਂ ਵਿਚ ਖਿੱਚੀ ਜਾ ਰਹੀ ਹੈ)। (ਹੇ ਪ੍ਰਭੂ!) ਤੇਰੇ ਇਸ ਸੋਹਣੇ ਸਰੂਪ ਤੋਂ ਜੋ ਹੁਣ ਦਿੱਸ ਰਿਹਾ ਹੈ ਮੈਂ ਸਦਕੇ ਹਾਂ ਸਦਕੇ ਹਾਂ (ਤੇਰਾ ਇਹ ਸਰੂਪ ਮੈਨੂੰ ਤੇਰਾ ਨਾਮ ਚੇਤੇ ਕਰਾ ਰਿਹਾ ਹੈ, ਤੇ) ਮੈਂ ਤੇਰੇ ਨਾਮ ਤੋਂ ਕੁਰਬਾਨ ਹਾਂ। (ਹੇ ਪ੍ਰਭੂ!) ਚੂੰਕਿ ਤੂੰ (ਇਸ ਕੁਦਰਤਿ ਵਿਚ ਮੈਨੂੰ ਦਿੱਸ ਰਿਹਾ ਹੈਂ) ਮੈਂ ਇਹ ਆਖਣ ਦਾ ਹੌਸਲਾ ਕੀਤਾ ਹੈ (ਕਿ ਤੇਰੀ ਇਹ ਕੁਦਰਤਿ ਸੁਹਾਵਣੀ ਹੈ)। ਜੇ ਕੁਦਰਤਿ ਵਿਚ ਤੂੰ ਨ ਦਿੱਸੇਂ ਤਾਂ ਇਹ ਆਖਣ ਵਿਚ ਕੀਹ ਸਵਾਦ ਰਹਿ ਜਾਏ ਕਿ ਕੁਦਰਤਿ ਸੋਹਣੀ ਹੈ? हे बहिन! सावन (का महिना) आ गया है (सावन की काली घटा देख के सुंदर) मोरों ने मीठे गीत गाने शुरू कर दिए हैं(और पैलें डालनी(नाचना) शुरू कर दी हैं। (हे प्रभु!) तुम्हारी यह सुंदर कुदरत मेरे जैसे जिव-इस्त्री के लिए मनो कटार है (जो मेरे अंदर बिरहा की चोट लगा रही है) फंदा है, इस ने मुझे तेरे दीदार की प्यारी को मोह लिया है (और मुझे तेरे चरणों में खींचे जा रही है)। (हे प्रभु!) तेरे इस सुंदर सरूप से जो अब दिख रहा है मैं सदके हूँ (तुम्हारा यह रूप मुझे तुम्हारा नाम याद करवा रहा है, और) मैं तेरे नाम से कुर्बान हूँ। (हे प्रभु!) क्योंकि तूँ(इस कुदरत में मुझे दिख रहा है) मैंने यह कहने का साहस किया है (की तेरी यह कुदरत सुहावनी है)। अगर कुदरत में तू न दिखे तो यह कहने में क्या स्वाद रह जाये की तेरी कुदरत सुन्दर है? www.facebook.com/GurbaniThoughtOfTheDay ( Waheguru Ji Ka Khalsa, Waheguru Ji Ki Fathe ) ਗੱਜ-ਵੱਜ ਕੇ ਫਤਹਿ ਬੁਲਾਓ ਜੀ ! ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !!


Comments

Popular posts from this blog

Amritvele da Hukamnana Sir Darbar Sahib, Sri Amritsar, Ang 871, 06-Mar-2019 www.facebook.com/HukamnamaSriDarbarSahibSriAmritsar ਗੋਂਡ ॥ ਖਸਮੁ ਮਰੈ ਤਉ ਨਾਰਿ ਨ ਰੋਵੈ ॥ ਉਸੁ ਰਖਵਾਰਾ ਅਉਰੋ ਹੋਵੈ ॥ ਰਖਵਾਰੇ ਕਾ ਹੋਇ ਬਿਨਾਸ ॥ ਆਗੈ ਨਰਕੁ ਈਹਾ ਭੋਗ ਬਿਲਾਸ ॥੧॥ ਏਕ ਸੁਹਾਗਨਿ ਜਗਤ ਪਿਆਰੀ ॥ ਸਗਲੇ ਜੀਅ ਜੰਤ ਕੀ ਨਾਰੀ ॥੧॥ ਰਹਾਉ ॥ गोंड ॥ खसमु मरै तउ नारि न रोवै ॥ उसु रखवारा अउरो होवै ॥ रखवारे का होइ बिनास ॥ आगै नरकु ईहा भोग बिलास ॥१॥ एक सुहागनि जगत पिआरी ॥ सगले जीअ जंत की नारी ॥१॥ रहाउ ॥ Gond: When her husband dies, the woman does not cry. Someone else becomes her protector. When this protector dies, he falls into the world of hell hereafter, for the sexual pleasures he enjoyed in this world. ||1|| The world loves only the one bride, Maya. She is the wife of all beings and creatures. ||1||Pause|| ਖਸਮ = ਮਾਲਕ, ਮਨੁੱਖ। ਨਾਰਿ = ਮਾਇਆ। ਈਹਾ = ਇੱਥੇ, ਇਸ ਜੀਵਨ ਵਿਚ।੧। (ਇਸ ਮਾਇਆ ਨੂੰ ਇਸਤ੍ਰੀ ਬਣਾ ਕੇ ਰੱਖਣ ਵਾਲਾ) ਮਨੁੱਖ (ਆਖ਼ਰ) ਮਰ ਜਾਂਦਾ ਹੈ, ਇਹ (ਮਾਇਆ) ਵਹੁਟੀ (ਉਸ ਦੇ ਮਰਨ ਤੇ) ਰੋਂਦੀ ਭੀ ਨਹੀਂ, ਕਿਉਂਕਿ ਇਸ ਦਾ ਰਾਖਾ (ਖਸਮ) ਕੋਈ ਧਿਰ ਹੋਰ ਬਣ ਜਾਂਦਾ ਹੈ (ਸੋ, ਇਹ ਕਦੇ ਭੀ ਰੰਡੀ ਨਹੀਂ ਹੁੰਦੀ)। (ਇਸ ਮਾਇਆ ਦਾ) ਰਾਖਾ ਮਰ ਜਾਂਦਾ ਹੈ, ਮਨੁੱਖ ਇੱਥੇ ਇਸ ਮਾਇਆ ਦੇ ਭੋਗਾਂ (ਵਿਚ ਮਸਤ ਰਹਿਣ) ਕਰਕੇ ਅਗਾਂਹ (ਆਪਣੇ ਲਈ) ਨਰਕ ਸਹੇੜਦਾ ਹੈ।੧। (ਇਹ ਮਾਇਆ) ਇਕ ਐਸੀ ਸੁਹਾਗਣ ਨਾਰ ਹੈ ਜਿਸ ਨੂੰ ਸਾਰਾ ਜਗਤ ਪਿਆਰ ਕਰਦਾ ਹੈ, ਸਾਰੇ ਜੀਆ ਜੰਤ ਇਸ ਨੂੰ ਆਪਣੀ ਇਸਤ੍ਰੀ ਬਣਾ ਕੇ ਰੱਖਣਾ ਚਾਹੁੰਦੇ ਹਨ (ਆਪਣੇ ਵੱਸ ਵਿਚ ਰੱਖਣਾ ਚਾਹੁੰਦੇ ਹਨ)੧।ਰਹਾਉ। (इस माया को स्त्री बना कर रखने वाला) मनुख (आखिर) मर जाता है, यह (माया) पत्नी (उस के मरने पर) रोती भी नहीं, क्योंकि इस का राखा (खसम) कोई और बन जाता है (इसलिए यह कभी रंडी (विधवा) नहीं होती (इस माया का राखा मर जाता है, मनुख यहाँ इस माया के भोगों (में मस्त रहने) के कारण) आगे (अपने लिए) और नरक सहेड़ लेता है।१। (यह माया) एक ऐसी सुहागन नारी है जिस को सारा जगत प्यार करता है, सभी जिव जंत इस को अपनी स्त्री बना कर रखना चाहते हैं (अपने बस में रखन चाहते हैं) I१Iਰਹਾਉ। www.facebook.com/GurbaniThoughtOfTheDay ( Waheguru Ji Ka Khalsa, Waheguru Ji Ki Fathe ) ਗੱਜ-ਵੱਜ ਕੇ ਫਤਹਿ ਬੁਲਾਓ ਜੀ ! ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !!