Heart Touching Story

Pls must read,

ਕਹਾਣੀ  ..... ਸਿਲਵੀਆ
ਪਹਿਲੀ ਕਿਸ਼ਤ
ਮਨਮੋਹਨ ਕੌਰ ਪਟਿਆਲਾ

ਇੱਕ ਇਸ਼ਕ..... ਦੋ ਦਿਲ ਪਰ ਸਿਰਫ਼ ਢਾਈ ਸ਼ਬਦ...ਹਜ਼ਾਰਾਂ ਖਾਹਿਸ਼ਾਂ ਪਰ ਬੇਇੰਤਹਾ ਦਰਦ ...
.....ਹਰ ਸਾਹ ਵਿੱਚ ਉਸ ਦੀ ਯਾਦ ਵਸੀ ਰਹਿੰਦੀ.... ਅੱਖਾਂ ਹਮੇਸ਼ਾ ਉਸਨੂੰ ਤਲਾਸ਼ਦੀਆ ਰਹਿੰਦੀਆਂ ਹਨ ਕਿੰਨੀ ਪਿਆਰੀ ਚੀਜ਼ ਹੈ ਮੁਹੱਬਤ ..
ਦਿਲ ਧੜਕਣ ਨਾਲ ਹੀ ਤੇਰੀ ਹੀ ਅਵਾਜ਼ ਆਉਂਦੀ ਹੈ ਜੀਅ ਕਰਦਾ ਹੈ ਚੁੰਮ ਲਵਾਂ ਜੀ ਭਰ ਕੇ ...ਅਰੋਨ ਕਹਿੰਦਾ...
ਸਿਲਵੀਆ ਅਤੇ ਅਰੋਨ ਇਹ ਗੱਲਾਂ ਇੱਕ ਦੂਜੇ ਨੂੰ ਕਹਿੰਦੇ ਕਹਿੰਦੇ ... ਘੰਟਿਆਂ ਬੱਧੀ ਇੱਕ ਦੂਸਰੇ ਦੇ ਹੱਥਾਂ ਵਿੱਚ ਹੱਥ ਪਾ ਕੇ ਬੈਠੇ ਰਹਿੰਦੇ ਦੁਨੀਆਂ ਤੋਂ ਬੇਖਬਰ .. ਆਪਣੇ ਭਵਿੱਖ ਬਾਬਤ ਆਪਸ . ਨਿੱਕੀਆਂ ਨਿੱਕੀਆ ਗੱਲਾ ਕਰਦੇ ਰਹਿੰਦੇ ..
ਸਿਲਵੀਆ ਅਤੇ ਅਰੁਨ ਦਾ ਗਹਿਰਾ ਪਿਆਰ ... ਸਿਲਵੀਆ ਦੀਆਂ ਨੀਲੀ ਭਾਅ ਮਾਰਦੀਆਂ ਬਲੌਰ ਅੱਖਾਂ ਅਤੇ ਭੂਰੇ ਲੰਬੇ ਸਿਲਕੀ ਵਾਲ ਜਿਸ ਦੇ ਨਾਲ ਅਰੁਨ ਘਾਇਲ ਹੋ ਗਿਆ ਸੀ...ਸਿਲਵੀਆ ਵੀ ਤਾਂ ਅਰੋਨ ਦੀ ਦੀਵਾਨੀ ਸੀ.. ਲੰਬੀ ਸਲਮਾ... ਅਖਰੋਟ ਰੰਗੀ ਬਨਫਸ਼ੀ ਅੱਖਾਂ ... ਇੱਕ ਵਾਰੀ ਕੋਈ ਦੇਖੇ ਉੱਥੇ ਹੀ ਵੱਸਣ ਨੂੰ ਦਿਲ ਕਰ ਜਾਵੇ ...
...
ਬਚਪਨ ਵਿੱਚ ਪਨਪਿਆ ਪਿਆਰ ਜਵਾਨੀ ਦੀਆਂ ਪੀਂਘਾਂ ਝੂਟਣ ਲੱਗ ਗਿਆ । ਕਾਲਜ ਦੀ ਪੜਾਈ ਖਤਮ ਹੁੰਦਿਆ ਹੀ ਇੱਕ ਪ੍ਸਿੱਧ ਕੰਪਨੀ ਵਿੱਚ ਚੀਫ਼ ਇੰਜੀਨੀਅਰ ਇਲੈਕਟ੍ਰੀਕਲ ਲੱਗ ਗਿਆ ਅਤੇ ਸਿਲਵੀਆ ਇੱਕ ਸਥਾਪਿਤ ਐਚ ਆਰ ਲੱਗ ਗਈ । ਦੋਵਾਂ ਨੇ ਸ਼ਾਦੀ ਤੋਂ ਪਹਿਲਾਂ ਸੁੰਦਰ ਸੁਫ਼ਨਿਆਂ ਦਾ ਪਿਆਰਾ ਘਰ ਬਣਾਉਣ ਦੀ ਸੋਚੀ।.. ਜਿਸ ਘਰ ਵਿੱਚ ਸਿਰਫ਼ ਦੋਵੇਂ ਹੋਣ ... ਸਿਰਫ ਇੱਕ ਦੂਜੇ ਦੇ ਲਈ ... ਉਹ ਜੀਉਣ...
ਬਹੁਤ ਸੁੰਦਰ ਘਰ ਤਿਆਰ ਹੋ ਗਿਆ ਸੀ , ਅਤੇ ਫ਼ਿਰ ਮਨ ਤਾਂ ਜਿਵੇਂ ਦੂਰ ਨਹੀਂ ਸੀ ਪਰ ਤਨ ਦੀਆਂ ਦੂਰੀਆਂ ਦੂਰ ਕਰਨ ਲਈ ਵਿਆਹ ਦੇ ਬੰਧਨ ਵਿੱਚ ਬੰਧ ਗਏ ।
ਵਿਆਹ ਸਮਾਰੋਹ ਵਿੱਚ ਸਟਾਫ਼ ਮੈਂਬਰ ਨੂੰ ਵੀ ਬੁਲਾਇਆ ਸੀ । ਦੋਵੇਂ ਬਹੁਤ ਹੀ ਖੂਬਸੂਰਤ ਲੱਗ ਰਹੇ ਸਨ, ਭਾਰਤੀ ਸਟਾਫ਼ ਵਾਲੇ ਉਹਨਾਂ ਦੇ ਪਿਆਰ ਨੂੰ ਦੇਖ ਕੇ ਕਨੇਡਾ ਦੇ ਹੀਰ ਰਾਂਝਾ ਕਹਿੰਦੇ ਸਨ।ਉਹ ਜਦੋਂ ਵੀ ਆਫ਼ਿਸ ਆਉਂਦੀ ਸਾਰੇ ਪਾਸੇ ਕਲੀਆਂ ਦੀ ਮਹਿਕ ਆਉਣ ਲੱਗਦੀ । ਜਦੋਂ ਵੀ ਹੱਸਦੀ ਇਵੇਂ ਜਾਪਦਾ ਜਿਵੇਂ ਨਜ਼ਦੀਕ ਕੋਈ ਝਰਨਾ ਕਲਕਲ ਕਰਦਾ ਵਹਿੰਦਾ ਹੋਵੇ।
ਸਿਲਵੀਆ ਬੜੀ ਹੀ ਮਿਲਣਸਾਰ ਸੀ , ਉਹ ਹਰ ਕਿਸੇ ਦੀ ਹਰ ਇੱਕ ਤਰ੍ਹਾਂ ਨਾਲ ਮਦਦ ਕਰਨ ਲਈ ਤਿਆਰ ਰਹਿੰਦੀ । ਸਿਰਫ਼ ਕੰਮ ਵਿੱਚ ਹੀ ਮਦਦ ਨਹੀਂ ਕਰਦੀ ਸੀ ਬਲਿਕ ਮਾਇਕ ਤੰਗੀਆਂ ਲਈ ਵੀ ਸਾਥੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਦਿੰਦੀ।

ਮੇਰੇ ਵੀ ਮੋਢੇ ਤੇ ਥਾਪੀ ਮਾਰ ਕੇ ਕਹਿੰਦੀ ਕਿ ਕੰਵਲ ਸਵੀਟ ਹਾਰਟ ਤੁਹਾਡੇ ਘਰ ਆਏ ਤਾਂ ਤੇਰੀ ਪਤਨੀ ਦੇ ਹੱਥ ਦਾ ਪੰਜਾਬੀ ਖਾਣਾ ਖਾਵਾਂਗੇ ... ਮੈਂ ਦੋਵਾਂ ਨੂੰ ਡਿਨਰ ਲਈ ਬੁਲਾਇਆ ਤਾਂ ਪਰਮ ਨੇ ਆਪਣੇ ਹੱਥ ਨਾਲ ਮੱਕੀ ਦੀ ਰੋਟੀ ਸਰਸੋਂ ਦਾ ਸਾਗ ਬਣਾ ਉਹਨਾਂ ਨੂੰ ਡਿਨਰ ਕਰਵਾਇਆ ।

ਸਿਲਵੀਆ ਨਾਲ ਮੇਰਾ ਪਰਿਵਾਰਿਕ ਰਿਸ਼ਤਾ ਬਣ ਗਿਆ ਸੀ , ਤਕਰੀਬਨ ਦੋਵੇ ਪਰਿਵਾਰਾਂ ਦਾ ਆਉਣ ਜਾਣਾ ਲੱਗਿਆ ਰਹਿੰਦਾ ।ਦੋਵੇਂ ਜੀਅ ਮੇਰੇ ਬੱਚਿਆ ਨਾਲ ਰਲ ਕੇ ਖੂਬ ਉਧਮ ਮਚਾਉਂਦੇ ... ਵੀਕ ਐਂਡ ਤੇ ਕਦੀ ਕਦੀ ਘੁੰਮਣ ਫ਼ਿਰਨ ਦਾ ਇੱਕਠੇ ਵੀ ਪ੍ਰੋਗਰਾਮ ਬਣਾ ਲੈਂਦੇ। ਸੱਚ ਉਹਨਾਂ ਦੀ ਕੰਪਨੀ ਵਿੱਚ ਬੜਾ ਮਜ਼ਾ ਆਉਂਦਾ ।

ਸਿਲਵੀਆ ਦੀ ਸ਼ਾਦੀ ਨੂੰ ਪੰਜ ਵਰ੍ਹੇ ਹੋ ਗਏ ਸਨ , ਪਰ ਉਹਨਾਂ ਦੇ ਘਰ ਅੱਜੇ ਵੀ ਬੱਚਾ ਨਹੀਂ ਹੋਇਆ ਸੀ , ਪਰ ਦੋਵੇਂ ਨਾ ਹੀ ਨਿਰਾਸ਼ ਹੋਏ ਸਨ ਅਤੇ ਨਾ ਹੀ ਦੋਵਾਂ ਦੇ ਪਿਆਰ ਵਿੱਚ ਕਮੀ ਆਈ ਸੀ । ਸਵੇਰ ਪਿਆਰ ਨਾਲ ਸ਼ੁਰੂ ਹੁੰਦੀ ਅਰੋਨ ਸਿਲਵੀਆ ਨੂੰ ਬੈਡ ਟੀ ਪਿਲਾਉਂਦਾ , ਫ਼ਿਰ ਦੋਵੇਂ ਨਿੱਕੀਆਂ ਨਿੱਕੀਆਂ ਗਲਾਂ ਕਰਦੇ ਬਹੁਤ ਦੂਰ ਲੰਬੀ ਸੈਰ ਕਰਦੇ ਅਤੇ ਵਾਪਿਸ ਆਉਂਦੇ ਤਾਂ ਅਰੋਨ ਗਾਰਡਨਿੰਗ ਕਰਦਾ , ਉਹ ਜਾਣਦਾ ਸੀ ਕਿ ਉਹਨਾਂ ਦੋਵਾਂ ਨੂੰ ਫ਼ੁਲ ਪੌਦੇ ਪਸੰਦ ਸਨ । ਇਸ ਲਈ ਫ਼ੁੱਲਾਂ ਨਾਲ ਲੱਦੇ ਬਾਗ ਦੀ ਖੁਦ ਸੇਵਾ ਕਰਦਾ ... ਇਧਰ ਸਿਲਵੀਆ ਫ਼ਰੈਸ਼ ਹੋਕੇ ਸਵਾਦਿਸ਼ਟ ਬਰੇਕਫ਼ਾਸਟ ਬਣਾਉਂਦੀ। ਸ਼ਾਮ ਨੂੰ ਫ਼ਿਰ ਇੱਕ ਦੂਸਰੇ ਦੀ ਮਦਦ ਨਾਲ ਡਿਨਰ ਤਿਆਰ ਕਰਦੇ ... ਇੱਕ ਦੂਸਰੇ ਨੂੰ ਖਵਾਉਂਦੇ । ਰਾਤ ਦੀ ਬਲੈਕ ਕੌਫ਼ੀ ਅਰੋਨ ਬਣਾਉਂਦਾ .... ਫ਼ਿਰ ਇੱਕ ਦੂਸਰੇ ਦੀਆਂ ਅੱਖਾਂ ਵਿੱਚ ਅੱਖਾਂ ਵਿੱਚ ਗੁੰਮ ਹੋ ਜਾਂਦੇ ।
........ਅਚਾਨਕ ਇੱਕ ਦਿਨ .. ਸਿਲਵੀਆ ਘਰ ਪਹੁੰਚੀ ਤਾਂ ਪੁਲਿਸ ਸਟੇਸ਼ਨ ਤੋਂ ਫ਼ੋਨ ਆਇਆ ..
Copyright are reserved
Continued.

Comments

Popular posts from this blog

Amritvele da Hukamnana Sir Darbar Sahib, Sri Amritsar, Ang 871, 06-Mar-2019 www.facebook.com/HukamnamaSriDarbarSahibSriAmritsar ਗੋਂਡ ॥ ਖਸਮੁ ਮਰੈ ਤਉ ਨਾਰਿ ਨ ਰੋਵੈ ॥ ਉਸੁ ਰਖਵਾਰਾ ਅਉਰੋ ਹੋਵੈ ॥ ਰਖਵਾਰੇ ਕਾ ਹੋਇ ਬਿਨਾਸ ॥ ਆਗੈ ਨਰਕੁ ਈਹਾ ਭੋਗ ਬਿਲਾਸ ॥੧॥ ਏਕ ਸੁਹਾਗਨਿ ਜਗਤ ਪਿਆਰੀ ॥ ਸਗਲੇ ਜੀਅ ਜੰਤ ਕੀ ਨਾਰੀ ॥੧॥ ਰਹਾਉ ॥ गोंड ॥ खसमु मरै तउ नारि न रोवै ॥ उसु रखवारा अउरो होवै ॥ रखवारे का होइ बिनास ॥ आगै नरकु ईहा भोग बिलास ॥१॥ एक सुहागनि जगत पिआरी ॥ सगले जीअ जंत की नारी ॥१॥ रहाउ ॥ Gond: When her husband dies, the woman does not cry. Someone else becomes her protector. When this protector dies, he falls into the world of hell hereafter, for the sexual pleasures he enjoyed in this world. ||1|| The world loves only the one bride, Maya. She is the wife of all beings and creatures. ||1||Pause|| ਖਸਮ = ਮਾਲਕ, ਮਨੁੱਖ। ਨਾਰਿ = ਮਾਇਆ। ਈਹਾ = ਇੱਥੇ, ਇਸ ਜੀਵਨ ਵਿਚ।੧। (ਇਸ ਮਾਇਆ ਨੂੰ ਇਸਤ੍ਰੀ ਬਣਾ ਕੇ ਰੱਖਣ ਵਾਲਾ) ਮਨੁੱਖ (ਆਖ਼ਰ) ਮਰ ਜਾਂਦਾ ਹੈ, ਇਹ (ਮਾਇਆ) ਵਹੁਟੀ (ਉਸ ਦੇ ਮਰਨ ਤੇ) ਰੋਂਦੀ ਭੀ ਨਹੀਂ, ਕਿਉਂਕਿ ਇਸ ਦਾ ਰਾਖਾ (ਖਸਮ) ਕੋਈ ਧਿਰ ਹੋਰ ਬਣ ਜਾਂਦਾ ਹੈ (ਸੋ, ਇਹ ਕਦੇ ਭੀ ਰੰਡੀ ਨਹੀਂ ਹੁੰਦੀ)। (ਇਸ ਮਾਇਆ ਦਾ) ਰਾਖਾ ਮਰ ਜਾਂਦਾ ਹੈ, ਮਨੁੱਖ ਇੱਥੇ ਇਸ ਮਾਇਆ ਦੇ ਭੋਗਾਂ (ਵਿਚ ਮਸਤ ਰਹਿਣ) ਕਰਕੇ ਅਗਾਂਹ (ਆਪਣੇ ਲਈ) ਨਰਕ ਸਹੇੜਦਾ ਹੈ।੧। (ਇਹ ਮਾਇਆ) ਇਕ ਐਸੀ ਸੁਹਾਗਣ ਨਾਰ ਹੈ ਜਿਸ ਨੂੰ ਸਾਰਾ ਜਗਤ ਪਿਆਰ ਕਰਦਾ ਹੈ, ਸਾਰੇ ਜੀਆ ਜੰਤ ਇਸ ਨੂੰ ਆਪਣੀ ਇਸਤ੍ਰੀ ਬਣਾ ਕੇ ਰੱਖਣਾ ਚਾਹੁੰਦੇ ਹਨ (ਆਪਣੇ ਵੱਸ ਵਿਚ ਰੱਖਣਾ ਚਾਹੁੰਦੇ ਹਨ)੧।ਰਹਾਉ। (इस माया को स्त्री बना कर रखने वाला) मनुख (आखिर) मर जाता है, यह (माया) पत्नी (उस के मरने पर) रोती भी नहीं, क्योंकि इस का राखा (खसम) कोई और बन जाता है (इसलिए यह कभी रंडी (विधवा) नहीं होती (इस माया का राखा मर जाता है, मनुख यहाँ इस माया के भोगों (में मस्त रहने) के कारण) आगे (अपने लिए) और नरक सहेड़ लेता है।१। (यह माया) एक ऐसी सुहागन नारी है जिस को सारा जगत प्यार करता है, सभी जिव जंत इस को अपनी स्त्री बना कर रखना चाहते हैं (अपने बस में रखन चाहते हैं) I१Iਰਹਾਉ। www.facebook.com/GurbaniThoughtOfTheDay ( Waheguru Ji Ka Khalsa, Waheguru Ji Ki Fathe ) ਗੱਜ-ਵੱਜ ਕੇ ਫਤਹਿ ਬੁਲਾਓ ਜੀ ! ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !!