Pls must read, watch & Share it maximum....ਵਿਦਵਾਨ ਪੁਰਖ ਕਹਿੰਦੇ ਹਨ ਕਿ ਸਕੂਲਾਂ ਵਾਲ਼ੇ ਕ੍ਰਿਸਮਿਸ ਦੀਆਂ ਖੁਸ਼ੀਆਂ ਮਨਾ ਰਹੇ ਹਨ ਪਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਕੁਝ ਨਹੀਂ ਦੱਸ ਰਹੇ। ਇਕ ਹਫਤੇ ਤੋਂ ਏਹੀ ਕੁਛ ਚੱਲ ਰਿਹਾ। ਜੇ ਧਿਆਨ ਨਾਲ਼ ਵੇਖੋ ਤਾਂ ਪੰਜਾਬ ਵਿੱਚ ਟੌਪ ਦੇ 80% ਕੌਂਨਵੈਂਟ ਸਕੂਲ ਈਸਾਈਆਂ ਦੇ ਬਣਾਏ ਹੋਏ ਹਨ। ਐਨੀ ਘੱਟ ਗਿਣਤੀ 'ਚ ਹੋਣ ਦੇ ਬਾਵਜੂਦ ਵੀ ਅਗਲਿਆਂ ਨੇ ਸੈਕੱਰਡ ਹਾਰਟ ਵਰਗੇ ਕਰੋੜਾਂ ਅਰਬਾਂ ਦੇ ਸਕੂਲ ਬਣਾ ਲਏ ਹਨ। ਨਾਲ਼ੇ ਕਮਾਈ ਹੁੰਦੀ ਆ ਤੇ ਨਾਲੇ ਧਰਮ ਦਾ ਪ੍ਰਚਾਰ। ਸਾਡੇ ਵਾਲ਼ਿਆਂ ਨੇ ਕਰੋੜਾਂ ਦਾ ਸਰਮਾਇਆ ਖਰਚਕੇ ਇੱਕ ਇੱਕ ਪਿੰਡ ਵਿਚ ਚਾਰ ਚਾਰ ਗੁਰਦੁਆਰੇ ਬਣਾ ਲਏ ਜਾਂ ਬੇਲੋੜੇ ਲੰਗਰ ਲਾ ਲਏ। ਹੁਣ ਤਕਲੀਫ਼ ਮਹਿਸੂਸ ਕਰ ਰਹੇ ਨੇ। ਜੇ ਸਿਖਾਂ ਦੇ ਨੁਮਾਇੰਦੇ ਵੀ ਗੁਰਦੁਆਰਿਆਂ ਵਿੱਚ ਪੱਥਰਾਂ ਦਾ ਖਹਿੜਾ ਛੱਡਕੇ ਸਹੀ ਪਾਸੇ (ਸਿੱਖਿਆ ਤੇ ਸਿਹਤ ਸਹੂਲਤਾਂ) ਵੱਲ ਧਿਆਨ ਦਿੰਦੇ ਤਾਂ ਅੱਜ ਆਹ ਲਿਲਕੜੀਆਂ ਲੈਣ ਦੀ ਲੋੜ ਹੀ ਨਾ ਪੈਂਦੀ। ਓਦੋਂ ਤਾਂ ਅਸੀਂ ਵੀ ਬੇਲੋੜੀ ਵਾਹ ਵਾਹ ਕਰਦੇ ਨੀ ਥੱਕਦੇ ਜਦੋਂ ਸਭ ਤੋਂ ਵੱਡੇ ਬਜਟ ਵਾਲ਼ੀ ਸ਼੍ਰੋਮਣੀ ਕਮੇਟੀ ਗੁਰਪੁਰਬ ਮਨਾਉਣ ਲਈ ਕਦੇ ਤਾਂ ਅਰਬਾਂ ਰੁਪਏ ਦੇ ਫੁੱਲ ਸਜਾਵਟ ਲਈ ਵਿਦੇਸ਼ਾਂ ਤੋਂ ਮੰਗਵਾਉਂਦੀ ਹੈ ਤੇ ਕਦੇ ਕਰੋੜਾਂ ਦੀ ਆਤਿਸ਼ਬਾਜ਼ੀ ਦਿਵਾਲੀ ਤੇ ਚਲਾ ਦਿੰਦੀ ਆ। ਚਾਹੀਦਾ ਤਾਂ ਇਹ ਸੀ ਕਿ ਇਹਨਾਂ ਪੈਸਿਆਂ ਦੇ ਸਕੂਲ , ਕਾਲਜ ਤੇ ਹਸਪਤਾਲ ਬਣਦੇ। ਹਜ਼ਾਰਾਂ ਲੋਕਾਂ ਲਈ ਰੋਜ਼ਗਾਰ ਪੈਦਾ ਹੁੰਦਾ। ਧਰਮ ਦਾ ਪ੍ਰਚਾਰ ਆਪੇ ਹੋਈ ਜਾਣਾ ਸੀ। ਫਿਰ ਇਹਨਾਂ ਅਦਾਰਿਆਂ ਵਿੱਚ ਭਾਂਵੇਂ ਕ੍ਰਿਸਮਿਸ ਮਨਾਉਂਦੇ ਤੇ ਭਾਂਵੇਂ ਸ਼ਹੀਦੀ ਹਫਤੇ, ਮਰਜ਼ੀ ਤੁਹਾਡੀ ਆਪਣੀ ਹੋਣੀ ਸੀ। ਅੱਜ ਲੁਧਿਆਣੇ ਵਿੱਚ ਹੀ ਵੇਖੀਏ ਤਾਂ ਚੋਟੀ ਦੇ ਹਸਪਤਾਲ, ਸਕੂਲ ਜਾਂ ਪ੍ਰਾਈਵੇਟ ਬਿਜ਼ਨਸ ਸਿਖਾਂ ਦੀ ਮਲਕੀਅਤ ਨਹੀਂ ਹਨ। CMC ਹਸਪਤਾਲ , Saint Josph's Convent School , Sacred Heart Convent ਸਕੂਲ ਕ੍ਰਿਸ਼ਚੀਅਨਾਂ ਦੇ ਤੇ ਅਸੀਂ ਰਹਿ ਗਏ ਗੁਰਦੁਆਰਿਆਂ 'ਚ ਪੱਥਰ ਲਾਉਂਦੇ।



If you are agree. pls write comment in comment box.
Regards
Sargam.

Comments

Popular posts from this blog

AMRITWELE DA HUKAMNAMA SRI DARBAR SAHIB, SRI AMRITSAR, ANG 759-760, 06-Apr-2019 www.facebook.com/hukamnamaSriDarbarSahibSriAmritsar ਰਾਗ ਸੂਹੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ। ੴ ਸਤਿਗੁਰ ਪ੍ਰਸਾਦਿ ॥ ਮਿਥਨ ਮੋਹ ਅਗਨਿ ਸੋਕ ਸਾਗਰ ॥ ਕਰਿ ਕਿਰਪਾ ਉਧਰੁ ਹਰਿ ਨਾਗਰ ॥੧॥ ਚਰਣ ਕਮਲ ਸਰਣਾਇ ਨਰਾਇਣ ॥ ਦੀਨਾ ਨਾਥ ਭਗਤ ਪਰਾਇਣ ॥੧॥ ਰਹਾਉ ॥ ਅਨਾਥਾ ਨਾਥ ਭਗਤ ਭੈ ਮੇਟਨ ॥ ਸਾਧਸੰਗਿ ਜਮਦੂਤ ਨ ਭੇਟਨ ॥੨॥ रागु सूही महला ५ घरु ३ ੴ सतिगुर प्रसादि ॥ मिथन मोह अगनि सोक सागर ॥ करि किरपा उधरु हरि नागर ॥१॥ चरण कमल सरणाइ नराइण ॥ दीना नाथ भगत पराइण ॥१॥ रहाउ ॥ अनाथा नाथ भगत भै मेटन ॥ साधसंगि जमदूत न भेटन ॥२॥ Raag Soohee, Fifth Mehl, Third House:One Universal Creator God. By The Grace Of The True Guru: Attachment to sex is an ocean of fire and pain. By Your Grace, O Sublime Lord, please save me from it. ||1|| I seek the Sanctuary of the Lotus Feet of the Lord. He is the Master of the meek, the Support of His devotees.||1||Pause|| Master of the masterless, Patron of the forlorn, Eradicator of fear of His devotees. In the Saadh Sangat, the Company of the Holy, the Messenger of Death cannot even touch them. ||2|| ਮਿਥਨ = ਨਾਸਵੰਤ । ਅਗਨਿ = (ਤ੍ਰਿਸ਼ਨਾ ਦੀ) ਅੱਗ। ਸੋਕ = ਸ਼ੋਕ, ਚਿੰਤਾ। ਸਾਗਰ = ਸਮੁੰਦਰ। ਕਰਿ = ਕਰ ਕੇ। ਉਧਰੁ = ਬਚਾ ਲੈ। ਹਰਿ ਨਾਗਰ = ਹੇ ਸੋਹਣੇ ਹਰੀ! ॥੧॥ ਨਰਾਇਣ = ਹੇ ਨਰਾਇਣ! ਪਰਾਇਣ = ਆਸਰਾ ॥੧॥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਸਾਰੇ ਡਰ। ਸਾਧਸੰਗਿ = ਸੰਗਤ ਵਿਚ। ਭੇਟਨ = ਨੇੜੇ ਛੁਂਹਦਾ ॥੨॥ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ । ਨਾਸਵੰਤ ਪਦਾਰਥਾਂ ਦੇ ਮੋਹ; ਤ੍ਰਿਸ਼ਨ ਦੀ ਅੱਗ, ਚਿੰਤਾ ਦੇ ਸਮੁੰਦਰ ਵਿਚੋਂ- ਹੇ ਸੋਹਣੇ ਹਰੀ! ਕਿਰਪਾ ਕਰ ਕੇ (ਸਾਨੂੰ) ਬਚਾ ਲੈ ॥੧॥ ਹੇ ਨਾਰਾਇਣ! (ਅਸੀਂ ਜੀਵ) ਤੇਰੇ ਸੋਹਣੇ ਚਰਨਾਂ ਦੀ ਸਰਨ ਵਿਚ ਆਏ ਹਾਂ। ਹੇ ਗਰੀਬਾਂ ਦੇ ਖਸਮ! ਹੇ ਭਗਤਾਂ ਦੇ ਆਸਰੇ! (ਸਾਨੂੰ ਵਿਕਾਰਾਂ ਤੋਂ ਬਚਾਈ ਰੱਖ) ॥੧॥ ਰਹਾਉ॥ ਹੇ ਨਿਆਸਰਿਆਂ ਦੇ ਆਸਰੇ! ਹੇ ਭਗਤਾਂ ਦੇ ਸਾਰੇ ਡਰ ਦੂਰ ਕਰਨ ਵਾਲੇ! (ਮੈਨੂੰ ਗੁਰੂ ਦੀ ਸੰਗਤ ਬਖ਼ਸ਼) ਗੁਰੂ ਦੀ ਸੰਗਤ ਵਿਚ ਰਿਹਾਂ ਜਮਦੂਤ (ਭੀ) ਨੇੜੇ ਨਹੀਂ ਢੁਕਦੇ (ਮੌਤ ਦਾ ਡਰ ਪੋਹ ਨਹੀਂ ਸਕਦਾ) ॥੨॥ राग सूही , घर ३ में गुरु अर्जनदेव जी की बाणी। सर्व व्यापक ईश्वर एक है और सत्गुरू की कृपा द्वारा मिलता है नानाशवान पदार्थों के मोह, तृष्णा की अग्नि, चिंता के सागर में से, हे सुंदर हरी! कृपा कर के मुझे बचा ले॥१॥ हे नारायण! (हम जीव) तेरे सुंदर चरणों की शरण में आये हैं। हे गरीबों के खसम! हे भक्तों के सहारे! (हमें विकारों से बचाए रख)॥१॥रहाउ॥ हे निरआसरो के आसरे ! हे भक्तों के सारे दुःख दूर करने वाले! (मुझे गुरू की संगत बक्श) गुरू की संगत में रहने से यमदूत (भी) नजदीक नहीं आते (मौत का डर सता नहीं सकता)॥२॥ www.facebook.com/GurbaniThoughtOfTheDay ( Waheguru Ji Ka Khalsa, Waheguru Ji Ki Fathe ) ਗੱਜ-ਵੱਜ ਕੇ ਫਤਹਿ ਬੁਲਾਓ ਜੀ ! ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !! वाहिगुरू जी का खालसा श्री वाहिगुरू जी की फ़तेह ।