Guru Granth Sahib Quote...੦੨-੦੨-੧੯ ਹੁਕਮਨਾਮਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਬਸੰਤੁ ਹਿੰਡੋਲੁ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ ॥ ਆਵਹਿ ਜੂਠੇ ਜਾਹਿ ਭੀ ਜੂਠੇ ਜੂਠੇ ਮਰਹਿ ਅਭਾਗੇ ॥੧॥ ਕਹੁ ਪੰਡਿਤ ਸੂਚਾ ਕਵਨੁ ਠਾਉ ॥ ਜਹਾਂ ਬੈਸਿ ਹਉ ਭੋਜਨੁ ਖਾਉ ॥੧॥ ਰਹਾਉ ॥ ਜਿਹਬਾ ਜੂਠੀ ਬੋਲਤ ਜੂਠਾ ਕਰਨ ਨੇਤ੍ਰ ਸਭਿ ਜੂਠੇ ॥ ਇੰਦ੍ਰੀ ਕੀ ਜੂਠਿ ਉਤਰਸਿ ਨਾਹੀ ਬ੍ਰਹਮ ਅਗਨਿ ਕੇ ਲੂਠੇ ॥੨॥ ਅਗਨਿ ਭੀ ਜੂਠੀ ਪਾਨੀ ਜੂਠਾ ਜੂਠੀ ਬੈਸਿ ਪਕਾਇਆ ॥ ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠਿ ਖਾਇਆ ॥੩॥ ਗੋਬਰੁ ਜੂਠਾ ਚਉਕਾ ਜੂਠਾ ਜੂਠੀ ਦੀਨੀ ਕਾਰਾ ॥ ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਬਿਚਾਰਾ ॥੪॥੧॥੭॥ ਅੰਗ-੧੧੯੫ __________ बसंतु हिंडोलु घरु २ ੴ सतिगुर प्रसादि ॥ माता जूठी पिता भी जूठा जूठे ही फल लागे ॥ आवहि जूठे जाहि भी जूठे जूठे मरहि अभागे ॥१॥ कहु पंडित सूचा कवनु ठाउ ॥ जहां बैसि हउ भोजनु खाउ ॥१॥ रहाउ ॥ जिहबा जूठी बोलत जूठा करन नेत्र सभि जूठे ॥ इंद्री की जूठि उतरसि नाही ब्रहम अगनि के लूठे ॥२॥ अगनि भी जूठी पानी जूठा जूठी बैसि पकाइआ ॥ जूठी करछी परोसन लागा जूठे ही बैठि खाइआ ॥३॥ गोबरु जूठा चउका जूठा जूठी दीनी कारा ॥ कहि कबीर तेई नर सूचे साची परी बिचारा ॥४॥१॥७॥ अंग-११९५ _________ ਬਸੰਤ ਹਿੰਡੋਲ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ। ਮਾਂ ਅਪਵਿੱਤ੍ਰ ਹੈ, ਪਿਓ ਭੀ ਅਪਵਿੱਤ੍ਰ ਹੈ ਅਤੇ ਅਪਵਿੱਤ੍ਰ ਹਨ ਮੇਵੇ ਜੋ ਉਨ੍ਹਾਂ ਨੂੰ ਲਗਦੇ ਹਨ। ਅਪਵਿੱਤ੍ਰ ਉਹ ਆਉਂਦੇ ਹਨ, ਅਪਵਿੱਤ੍ਰ ਹੀ ਉਹ ਚਲੇ ਜਾਂਦੇ ਹਨ ਅਤੇ ਨਿਕਰਮਣ ਬੰਦੇ ਅਪਵਿੱਤ੍ਰਤਾ ਅੰਦਰ ਹੀ ਮਰ ਜਾਂਦੇ ਹਨ। ਹੇ ਪੰਡਿਤ! ਤੂੰ ਮੈਨੂੰ ਦੱਸ, ਕਿਹੜੀ ਥਾਂ ਪਲੀਤ ਨਹੀਂ,ਜਿਥੇ ਬੈਠ ਕੇ ਮੈਂ ਪ੍ਰਸ਼ਾਦ ਛਕਾਂ? ਠਹਿਰਾਉ। ਜੀਭ ਗੰਦੀ ਹੈ, ਜੋ ਕੁਛ ਇਹ ਆਖਦੀ ਹੈ ਉਹ ਗੰਦਾ ਹੈ ਅਤੇ ਕੰਨ ਤੇ ਅੱਖੀਆਂ ਭੀ ਸਮੂਹ ਗੰਦੀਆਂ ਹਨ। ਵਿਸ਼ੇ ਭੌਗ ਅੰਗ ਦੀ ਅਪਵਿੱਤ੍ਰਤਾ ਲਹਿੰਦੀ ਹੀ ਨਹੀਂ। ਤੂੰ ਬ੍ਰਾਹਮਣਪਣੇ ਦੀ ਅਗ ਨਾਲ ਸੜਿਆ ਹੋਇਆ ਹੈ। ਅੱਗ ਭੀ ਮਲੀਣ ਹੈ, ਜਲ ਮਲੀਣ ਹੈ ਅਤੇ ਮਲੀਣ ਹੈ ਉਹ ਜਗ੍ਹਾ ਜਿਥੇ ਬੈਠ ਕੇ ਤੂੰ ਭੋਜਨ ਬਣਾਉਂਦਾ ਹੈ। ਮਲੀਣ ਹੈ ਕੜਛੀ, ਜਿਸ ਨਾਲ ਭੋਜਨ ਵਰਤਾਇਆ ਜਾਂਦਾ ਹੈ ਅਤੇ ਮਲੀਣ ਹੈ ਉਹ ਜੋ ਖਾਣ ਲਈ ਬਹਿੰਦਾ ਹੈ। ਗੋਹਾ ਗੰਦਾ ਹੈ, ਗੰਦਾ ਹੈ ਚੌਕਾਂ ਅਤੇ ਚੁਲ੍ਹਾ ਅਤੇ ਗੰਦੀਆਂ ਹਨ ਲਕੀਰਾ ਜੋ ਇਸ ਦੇ ਉਦਾਲੇ ਖਿੱਚੀਆਂ ਹੋਈਆਂ ਹਨ। ਕਬੀਰ ਜੀ ਆਖਦੇ ਹਨ, ਕੇਵਲ ਉਹ ਇਨਸਾਨ ਹੀ ਪਾਵਨ ਪੁਨੀਤ ਹਨ, ਜਿਨ੍ਰਾਂ ਨੂੰ ਸੱਚੀ ਗਿਆਤ ਪ੍ਰਾਪਤ ਹੋਈ ਹੈ। __________ Basant Hindol, Second House: One Universal Creator God. By The Grace Of The True Guru: The mother is impure, and the father is impure. The fruit they produce is impure. Impure they come, and impure they go. The unfortunate ones die in impurity. ||1|| Tell me, O Pandit, O religious scholar, which place is uncontaminated?Where should I sit to eat my meal? ||1||Pause|| The tongue is impure, and its speech is impure. The eyes and ears are totally impure. The impurity of the sexual organs does not depart; the Brahmin is burnt by the fire. ||2|| The fire is impure, and the water is impure. The place where you sit and cook is impure. Impure is the ladle which serves the food. Impure is the one who sits down to eat it. ||3|| Impure is the cow dung, and impure is the kitchen square. Impure are the lines that mark it off. Says Kabeer, they alone are pure, who have obtained pure understanding. ||4||1||7|| ________ 🌹🌹🌹🌹🌹🌹 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🌹🌹🌹🌹🌹🌹


Comments

Popular posts from this blog

Amritvele da Hukamnana Sir Darbar Sahib, Sri Amritsar, Ang 871, 06-Mar-2019 www.facebook.com/HukamnamaSriDarbarSahibSriAmritsar ਗੋਂਡ ॥ ਖਸਮੁ ਮਰੈ ਤਉ ਨਾਰਿ ਨ ਰੋਵੈ ॥ ਉਸੁ ਰਖਵਾਰਾ ਅਉਰੋ ਹੋਵੈ ॥ ਰਖਵਾਰੇ ਕਾ ਹੋਇ ਬਿਨਾਸ ॥ ਆਗੈ ਨਰਕੁ ਈਹਾ ਭੋਗ ਬਿਲਾਸ ॥੧॥ ਏਕ ਸੁਹਾਗਨਿ ਜਗਤ ਪਿਆਰੀ ॥ ਸਗਲੇ ਜੀਅ ਜੰਤ ਕੀ ਨਾਰੀ ॥੧॥ ਰਹਾਉ ॥ गोंड ॥ खसमु मरै तउ नारि न रोवै ॥ उसु रखवारा अउरो होवै ॥ रखवारे का होइ बिनास ॥ आगै नरकु ईहा भोग बिलास ॥१॥ एक सुहागनि जगत पिआरी ॥ सगले जीअ जंत की नारी ॥१॥ रहाउ ॥ Gond: When her husband dies, the woman does not cry. Someone else becomes her protector. When this protector dies, he falls into the world of hell hereafter, for the sexual pleasures he enjoyed in this world. ||1|| The world loves only the one bride, Maya. She is the wife of all beings and creatures. ||1||Pause|| ਖਸਮ = ਮਾਲਕ, ਮਨੁੱਖ। ਨਾਰਿ = ਮਾਇਆ। ਈਹਾ = ਇੱਥੇ, ਇਸ ਜੀਵਨ ਵਿਚ।੧। (ਇਸ ਮਾਇਆ ਨੂੰ ਇਸਤ੍ਰੀ ਬਣਾ ਕੇ ਰੱਖਣ ਵਾਲਾ) ਮਨੁੱਖ (ਆਖ਼ਰ) ਮਰ ਜਾਂਦਾ ਹੈ, ਇਹ (ਮਾਇਆ) ਵਹੁਟੀ (ਉਸ ਦੇ ਮਰਨ ਤੇ) ਰੋਂਦੀ ਭੀ ਨਹੀਂ, ਕਿਉਂਕਿ ਇਸ ਦਾ ਰਾਖਾ (ਖਸਮ) ਕੋਈ ਧਿਰ ਹੋਰ ਬਣ ਜਾਂਦਾ ਹੈ (ਸੋ, ਇਹ ਕਦੇ ਭੀ ਰੰਡੀ ਨਹੀਂ ਹੁੰਦੀ)। (ਇਸ ਮਾਇਆ ਦਾ) ਰਾਖਾ ਮਰ ਜਾਂਦਾ ਹੈ, ਮਨੁੱਖ ਇੱਥੇ ਇਸ ਮਾਇਆ ਦੇ ਭੋਗਾਂ (ਵਿਚ ਮਸਤ ਰਹਿਣ) ਕਰਕੇ ਅਗਾਂਹ (ਆਪਣੇ ਲਈ) ਨਰਕ ਸਹੇੜਦਾ ਹੈ।੧। (ਇਹ ਮਾਇਆ) ਇਕ ਐਸੀ ਸੁਹਾਗਣ ਨਾਰ ਹੈ ਜਿਸ ਨੂੰ ਸਾਰਾ ਜਗਤ ਪਿਆਰ ਕਰਦਾ ਹੈ, ਸਾਰੇ ਜੀਆ ਜੰਤ ਇਸ ਨੂੰ ਆਪਣੀ ਇਸਤ੍ਰੀ ਬਣਾ ਕੇ ਰੱਖਣਾ ਚਾਹੁੰਦੇ ਹਨ (ਆਪਣੇ ਵੱਸ ਵਿਚ ਰੱਖਣਾ ਚਾਹੁੰਦੇ ਹਨ)੧।ਰਹਾਉ। (इस माया को स्त्री बना कर रखने वाला) मनुख (आखिर) मर जाता है, यह (माया) पत्नी (उस के मरने पर) रोती भी नहीं, क्योंकि इस का राखा (खसम) कोई और बन जाता है (इसलिए यह कभी रंडी (विधवा) नहीं होती (इस माया का राखा मर जाता है, मनुख यहाँ इस माया के भोगों (में मस्त रहने) के कारण) आगे (अपने लिए) और नरक सहेड़ लेता है।१। (यह माया) एक ऐसी सुहागन नारी है जिस को सारा जगत प्यार करता है, सभी जिव जंत इस को अपनी स्त्री बना कर रखना चाहते हैं (अपने बस में रखन चाहते हैं) I१Iਰਹਾਉ। www.facebook.com/GurbaniThoughtOfTheDay ( Waheguru Ji Ka Khalsa, Waheguru Ji Ki Fathe ) ਗੱਜ-ਵੱਜ ਕੇ ਫਤਹਿ ਬੁਲਾਓ ਜੀ ! ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !!