ਰਾਂਕਾ ਬਾਂਕਾ ਮਹਾਰਾਸ਼ਟਰ ਦੀ ਇਕ ਪ੍ਰਾਚੀਨ ਗਾਥਾ ਹੈ ਕਿ ਪੰਡਰਪੁਰ ਵਿਚ ਇਕ ਪਿਆਰੀ ਆਤਮਾ ਨੇ ਰਾਂਕਾ ਦੀ ਸੂਰਤ ਵਿਚ ਜਨਮ ਲਿਆ ਸੀ। ਬਾਲ ਰਾਂਕਾ ਵਿਚ ਵੀ ਜ਼ਿੰਦਗੀ ਦਾ ਸਹਿਜ ਸਵੀਕਾਰ ਸੀ। ਏਨਾ - ਕਿ ਘਰ ਦੀ ਗ਼ਰੀਬੀ ਉਹਨੂੰ ਰੋਜ਼ ਜੰਗਲ ਦੇ ਰਾਹ ਪਾ ਦੇਂਦੀ ਸੀ, ਸੁੱਕੀਆਂ ਲੱਕੜਾਂ ਲੱਭਣ ਵਾਸਤੇ। ਉਹਨੂੰ ਇੱਕੋ ਕਾਰ ਸੀ - ਜੰਗਲ ਵਿੱਚੋਂ ਸੁੱਕੀਆਂ ਲਕੜਾਂ ਲੈ ਕੇ ਆਉਣੀਆਂ ਤੇ ਮੰਡੀ ਵਿਚ ਦੇਣੀਆਂ। ਇਹੀ ਕਾਰ ਰੋਜ ਦੀ ਰੋਟੀ ਦਾ ਰਾਹ ਸੀ... ਜਵਾਨ ਹੋਇਆ ਤਾਂ ਜਿਹੜੀ ਸੁੰਦਰੀ ਪਤਨੀ ਦੀ ਸੂਰਤ ਵਿਚ ਘਰ ਆਈ - ਉਹ ਬਾਂਕਾ ਸੀ। ਤੇ ਹੁਣ ਉਹ ਦੋਵੇਂ ਹੱਸਦੇ-ਗੌਂਦੇ ਜੰਗਲ ਵਿਚ ਜਾਂਦੇ, ਵਣ ਦੇ ਰੁੱਖਾਂ ਵਿਚ ਪੌਣ ਵਾਂਗ ਰੁਮਕਦੇ ਤੇ ਫੇਰ ਲੱਕੜਾਂ ਚੁਣਦੇ, ਬੰਨ੍ਹਦੇ, ਸਿਰਾਂ 'ਤੇ ਰੱਖਦੇ, ਪਿੰਡ ਨੂੰ ਪਰਤਦੇ... ਇਕ ਵਾਰ ਉਹ ਦੋਵੇਂ ਇੰਜ ਹੀ ਪਰਤ ਰਹੇ ਸਨ - ਕਿ ਅੱਗੇ-ਅੱਗੇ ਤੁਰਦੇ ਰਾਂਕਾ ਨੂੰ ਰਾਹ ਦੀ ਡੰਡੀ ਉੱਤੇ ਮੋਹਰਾਂ ਦੀ ਭਰੀ ਇਕ ਥੈਲੀ ਦਿਸ ਪਈ। ਰਾਂਕਾ ਨੇ ਛੇਤੀ ਨਾਲ ਸਿਰ ਦਾ ਗੱਠਰ ਪਾਸੇ ਰੱਖ ਕੇ ਥੋੜ੍ਹੀ ਜਿਹੀ ਜ਼ਮੀਨ ਖੋਦੀ ਤੇ ਥੈਲੀ ਨੂੰ ਉਹਦੇ ਵਿਚ ਰੱਖ ਕੇ ਉਹਨੂੰ ਮਿੱਟੀ ਨਾਲ ਢਕ ਦਿੱਤਾ ਪਰ ਅਜੇ ਉਹਨੇ ਉੱਠ ਕੇ ਲੱਕੜਾਂ ਸਿਰ 'ਤੇ ਨਹੀਂ ਸਨ ਰੱਖੀਆਂ ਕਿ ਬਾਂਕਾ ਵੀ ਅੱਪੜ ਗਈ - ਪੁੱਛਣ ਲੱਗੀ - ਇਹ ਕੀ ਕਰ ਰਹੇ ਹੋ ਰਾਂਕਾ? ਰਾਂਕਾ ਚੁੱਪ ਜਿਹਾ ਹੋ ਗਿਆ ਪਰ ਸੱਚ ਤੋਂ ਸਿਵਾਏ ਕੁਝ ਬੋਲ ਨਹੀਂ ਸੀ ਸਕਦਾ, ਇਸ ਲਈ ਕਹਿਣਾ ਪਿਆ - ''ਬਾਂਕਾ! ...